electrocution

ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ ਤੇ ਮਿਸਤਰੀ ਹੋਇਆ ਜਖਮੀ

ਲੁਧਿਆਣਾ, 26 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਪਿੰਡ ਇਰਾਕ ਵਿਖੇ ਕਰੰਟ ਲੱਗਣ (get electrocuted) ਕਾਰਨ ਜਿਥੇ ਮਿਸਤਰੀ ਜਖਮੀ ਹੋ ਗਿਆ, ਉਥੇ ਮਜ਼ਦੂਰ ਦੀ ਮੌਤ ਹੋ ਗਈ ਹੈ ।

ਕੌਣ ਹੈ ਇਹ ਮਜ਼ਦੂਰ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਲੁਧਿਆਣਾ ਦੇ ਪਿੰਡ ਇਰਾਕ ਵਿਖੇ ਗੁਰਦੁਆਰਾ ਸਾਹਿਬ ਦੇ ਗੇਟ ਨਿਰਮਾਣ ਮੌਕੇ ਕਰੰਟ ਲੱਗਣ ਕਾਰਨ ਜੋ ਦੁਖਦਾਈ ਹਾਦਸਾ ਵਾਪਰਿਆ ਹੈ ਦੌਰਾਨ ਕੰਮ ਕਰਦੇ ਮਜ਼ਦੂਰ ਧਰਮਿੰਦਰ (43) ਵਾਸੀ ਰਾਣਵਾਂ ਦੀ ਮੌਤ (Death) ਹੋ ਗਈ ਜਦਕਿ ਨਾਲ ਕੰਮ ਰਿਹਾ ਮਿਸਤਰੀ ਸਰਬਜੀਤ ਸਿੰਘ ਵਾਸੀ ਤੱਖਰਾਂ ਗੰਭੀਰ ਰੂਪ ਵਿਚ ਜਖ਼ਮੀ (Injured) ਹੋ ਗਿਆ । ਮਿਸਤਰੀ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਜਖਮੀ ਮਿਸਤਰੀ ਨੇ ਕੀ ਦੱਸਿਆ

ਹਸਪਤਾਲ ’ਚ ਦਾਖਲ ਕਰਵਾਏ ਗਏ ਮਿਸਤਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਇਰਾਕ ਵਿਖੇ ਸਥਿਤ ਇੱਕ ਗੁਰੂ ਘਰ ਦੇ ਬਾਹਰ ਗੇਟ ਦਾ ਨਿਰਮਾਣ ਕਰਨ ਲਈ ਸ਼ਟਰਿੰਗ ਕਰ ਰਹੇ ਸਨ । ਕੱਲ੍ਹ ਜਦੋਂ ਉਹ ਕੰਮ ਕਰ ਰਹੇ ਸਨ ਤਾਂ ਅਚਾਨਕ ਨੇੜ੍ਹੇ ਲੰਘਦੀਆਂ ਬਿਜਲੀ ਤਾਰ੍ਹਾਂ ਉਨ੍ਹਾਂ ਨੂੰ ਛੂਹ ਗਈਆਂ, ਜਿਸ ਕਾਰਨ ਮਿਸਤਰੀ ਅਤੇ ਮਜ਼ਦੂਰ ਦੋਵੇਂ ਜਖ਼ਮੀ ਹੋ ਗਏ । ਦੋਵਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਧਰਮਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸਰਬਜੀਤ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ ।

ਪਿੰਡ ਵਾਸੀਆਂ ਪਰਿਵਾਰ ਦੀ ਵਿੱਤੀ ਮਦਦ ਦੀ ਪ੍ਰਸ਼ਾਸਨ ਤੋਂ ਕੀਤੀ ਮੰਗ

ਧਰਮਿੰਦਰ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ । ਇਸ ਦੁਖਦਈ ਘਟਨਾ ਨਾਲ ਪਿੰਡ ਰਾਣਵਾਂ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਨਮ ਅੱਖਾਂ ਨਾਲ ਧਰਮਿੰਦਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕੀਤੀ ਜਾਵੇ ।

Leave a Comment

Your email address will not be published. Required fields are marked *

Scroll to Top