Enforcement

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਜੀਰਕਪੁਰ ਵਿਖੇ ਸਵੇੇਰੇ ਸਵੇਰੇ ਛਾਪੇਮਾਰੀ

ਜ਼ੀਰਕਪੁਰ, 26 ਮਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਅੱਜ ਸਵੇਰੇ ਸਵੇਰੇ ਹੀ ਜੀਰਕਪੁਰ ਵਿਖੇ ਛਾਪੇਮਾਰੀ ਕਰ ਦਿੱਤੀ ਹੈ।

ਕਿਸ ਕਿਸ ‘ਤੇ ਕੀਤੀ ਹੈ ਈ. ਡੀ. ਨੇ ਛਾਪੇਮਾਰੀ

ਮਿਲੀ ਜਾਣਕਾਰੀ ਅਨੁਸਾਰ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਸਥਿਤ ਰਾਇਲ ਐਸਟੇਟ ਅਤੇ ਰਾਇਲ ਬਿਲਡਰ ਦੇ ਦਫ਼ਤਰ ‘ਤੇ ਈ. ਡੀ. ਵਲੋਂ ਛਾਪੇਮਾਰੀ (Raid) ਕੀਤੇ ਜਾਣ ਦੀ ਸੂਚਨਾ ਮਿਲੀ ਹੈ । ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਅਤੇ ਰਾਜਨੀਤਿਕ ਤੇ ਕਾਰੋਬਾਰੀ ਹਲਕਿਆਂ ਵਿਚ ਹਲਚਲ ਮਚ ਗਈ ਹੈ ।

ਮਿਲੀ ਜਾਣਕਾਰੀ ਅਨੁਸਾਰ ਈ. ਡੀ. ਦੀ ਟੀਮ ਸਵੇਰੇ ਕਰੀਬ ਸਾਢੇ ਸੱਤ ਵਜੇ ਤੋਂ ਰਾਇਲ ਐਸਟੇਟ ਦੇ ਦਫ਼ਤਰ ਵਿਚ ਮੌਜੂਦ ਹੈ ਅਤੇ ਉੱਥੇ ਰੱਖੇ ਦਸਤਾਵੇਜ਼ਾਂ, ਰਿਕਾਰਡਾਂ ਅਤੇ ਹੋਰ ਅਹਿਮ ਕਾਗਜ਼ਾਤ ਦੀ ਜਾਂਚ-ਪੜਤਾਲ ਕਰ ਰਹੀ ਹੈ । ਸੂਤਰਾਂ ਮੁਤਾਬਕ ਟੀਮ ਵਲੋਂ ਵੱਖ-ਵੱਖ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਮਾਮਲੇ ਨਾਲ ਜੁੜੇ ਵੱਖ-ਵੱਖ ਪੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

ਕੀ ਕੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਭਰੋਸੇਯੋਗ ਸੂਤਰਾਂ ਤੋਂ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਰਾਇਲ ਐਸਟੇਟ ਦੇ ਮਾਲਕ ਪ੍ਰਵੀਨ ਰੋਕੀ ਕਾਂਸਲ ਅਤੇ ਨੀਰਜ ਕਾਂਸਲ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਦੱਸੀ ਜਾ ਰਹੀ ਹੈ । ਹਾਲਾਂਕਿ ਅਧਿਕਾਰਕ ਪੱਧਰ ‘ਤੇ ਅਜੇ ਤੱਕ ਈਡੀ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ । ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਚੰਡੀਗੜ੍ਹ ਦੇ ਸੈਕਟਰ-20 ਸਥਿਤ ਪ੍ਰਵੀਣ ਕਾਂਸਲ ਦੇ ਨਿਵਾਸ ਸਥਾਨ ‘ਤੇ ਵੀ ਈ. ਡੀ. ਦੀ ਟੀਮ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਪੁਸ਼ਟੀ ਹਾਲੇ ਨਹੀਂ ਹੋ ਸਕੀ ।

Leave a Comment

Your email address will not be published. Required fields are marked *

Scroll to Top