Death

ਮਨੀਲਾ ਵਿਚ ਦਿਲ ਦਾ ਦੌਰਾ ਪੈਣ ਨਾਲ ਹੋਈ ਪੰਜਾਬੀ ਵਿਅਕਤੀ ਦੀ ਮੌਤ

ਪੰਜਗਰਾਈਂ ਕਲਾਂ, 26 ਮਈ 2026 : ਪੰਜਾਬ ਦੇ ਪਿੰਡ ਘਣੀਏ ਵਾਲਾ (village of Ghaniyevala) ਦੇ ਵਸਨੀਕ ਇਕ ਪੰਜਾਬੀ ਵਿਅਕਤੀ ਦੀ ਮਨੀਲਾ (Manila) ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਮਨੀਲਾ ਵਿਖੇ ਜਿਸ ਪੰਜਾਬੀ ਮੂਲ ਦੇ ਵਿਅਕਤੀ ਦੀ ਬੀਤੇ ਦਿਨੀਂ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਗਈ ਹੈ ਦਾ ਨਾਮ ਪਰਮਜੀਤ ਸਿੰਘ ਬਰਾੜ (Paramjit Singh Brar) ਹੈ । ਦੱਸਣਯੋਗ ਹੈ ਕਿ ਇਹ ਪੰਜਾਬੀ ਵਿਅਕਤੀ ਪਿੰਡ ਘਣੀਏ ਵਾਲਾ ਦੇ ਨਾਮੀ ਪਰਿਵਾਰ ‘ਚ ਸ਼ੁਮਾਰ ਇਕਬਾਲ ਸਿੰਘ ਬਰਾੜ ਦੇ ਵੱਡੇ ਭਰਾ ਹਨ ਤੇ ਉਨ੍ਹਾਂ ਦੀ ਇਸ ਤਰ੍ਹਾਂ ਹੋੋਈ ਮੌਤ ਨਾਲ ਪਰਿਵਾਰ ਤੇ ਇਕ ਹੋਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਬਰਾੜ ਪਿਛਲੇ ਲੰਮੇ ਸਮੇਂ ਤੋਂ ਮਨੀਲਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ । ਬੀਤੇ ਦਿਨ ਪਰਮਜੀਤ ਸਿੰਘ ਬਰਾੜ ਦੀ ਆਪਣੇ ਘਰ ਅੰਦਰ ਹੀ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ।

ਜਿਕਰਯੋਗ ਹੈ ਕਿ ਲੰਘੀ 9 ਮਈ ਨੂੰ ਪਰਮਜੀਤ ਸਿੰਘ ਬਰਾੜ ਦੀ ਛੋਟੀ ਭਰਜਾਈ ਸੁਖਬੀਰ ਕੌਰ ਬਰਾੜ ਪਤਨੀ ਇਕਬਾਲ ਸਿੰਘ ਬਰਾੜ ਦਾ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਭੋਗ ਦੀਆਂ ਰਸਮਾਂ ਪੂਰੀਆਂ ਹੋਣ ਦੇ 2 ਦਿਨ ਬਾਅਦ ਹੀ ਪਰਿਵਾਰ ਨੂੰ ਪਰਮਜੀਤ ਸਿੰਘ ਬਰਾੜ ਦੀ ਮੌਤ ਦਾ ਦੁਖਦਾਈ ਸੁਨੇਹਾ ਮਿਲਿਆ । ਪਰਮਜੀਤ ਸਿੰਘ ਬਰਾੜ ਦਾ ਸਪੁੱਤਰ ਨਰਿੰਦਰ ਸਿੰਘ ਬਰਾੜ ਜੋ ਕਿ ਆਪਣੇ ਚਾਚੀ ਸੁਖਵੀਰ ਕੌਰ ਦੀਆਂ ਅੰਤਿਮ ਰਸਮਾਂ `ਚ ਸ਼ਾਮਲ ਹੋਣ ਲਈ ਪੰਜਾਬ ਆਇਆ ਹੋਇਆ ਸੀ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਮਨੀਲਾ ਨੂੰ ਰਵਾਨਾ ਹੋ ਗਿਆ ।

Leave a Comment

Your email address will not be published. Required fields are marked *

Scroll to Top